Media Mentions: ਪੈਨ-ਸੰਸਥਾਗਤ ਕੋਵਿਡਗਿਆਨ ਵੈਬਸਾਈਟ ਦੀ ਸ਼ੁਰੂਆਤ

ਅਪ੍ਰੈਲ ੩, ੨੦੨੦

 
ਸੰਕਟ ਦੇ ਸਮੇ ਵਿਚ
 
ਕੋਵਿਡ-੧੯ ਇੱਕ ਨਵੀ ਮਹਾਂਮਾਰੀ ਹੈ ਅਤੇ ਸੰਸਾਰ ਵਿਚ ਪਹਿਲਾਂ ਕਦੇ ਨਹੀਂ ਆਈ। ਅਸੀਂ ਪਹਿਲਾਂ ਹੀ ਦੁਨਿਆ ਵਿਚ ਲੱਖਾਂ ਸੰਕਰਮਿਤ ਲਾਗਾਂ ਦੀ ਗਿਣਤੀ ਨੂੰ ਪਾਰ ਕਰ ਚੁੱਕੇ ਹਾਂ। ਬਿਨਾਂ ਜਾਂਚ ਕੀਤੇ ਸੰਕਰਮਿਤ ਲੋਕਾਂ ਦੀ ਅਸਲ ਗਿਣਤੀ ਬਿਨਾਂ ਸ਼ੱਕ ਬਹੁਤ ਜ਼ਿਆਦਾ ਹੈ। ਇਸ ਤਬਾਹੀ ਦੇ ਮੂਹਰਲੇ ਯੋਧੇ ਡਾਕਟਰ, ਨਰਸਾਂ ਅਤੇ ਹੋਰ ਸਹਿਯੋਗੀ ਸਿਹਤ ਕਰਮਚਾਰੀ ਹਨ। ਪਿਛਲੇ ਸਿਰੇ ਤੋਂ, ਹਜ਼ਾਰਾਂ ਵਿਗਿਆਨੀ ਅਤੇ ਇੰਜੀਨੀਅਰ ਮਿਲਕੇ ਕੋਰੋਨਾਵਾਇਰਸ ਦੇ ਸਹੀ ਵਤੀਰੇ, ਬਿਮਾਰੀ ਦੇ ਫੈਲਣ ਦੀ ਰਫ਼ਤਾਰ, ਤਫਸ਼ੀਸ਼ ਦੇ ਤਰੀਕੇ, ਡੱਟ ਕੇ ਬਿਮਾਰੀ ਦਾ ਮੁਕਾਬਲਾ ਕਰਨ ਲਈ ਨਵੀਨਤਾਕਾਰੀ ਟਕਨਾਲੋਜੀ, ਸਰੀਰਰਕ ਦੂਰੀ ਰੱਖਣ ਦੇ ਮਾਇਨੇ ਅਤੇ ਸੰਕ੍ਰਮਣ ਫੈਲਣ ਸੰਬੰਧੀ ਮਹੱਤਵਪੂਰਨ ਮੁਲਾਂਕਣ ਨੂੰ ਸਮਝਣ ਲਈ ਬੇਮਿਸਾਲ ਕੰਮ ਕਰ ਰਹੇ ਹਨ। 
 
ਕੋਵਿਡਗਿਆਨ (CovidGyan) ਕੀ ਹੈ
ਦੁਨਿਆ ਦੇ ਹਰ ਸਿਰੇ ਤੋਂ ਕੋਵਿਡ-੧੯ ਬਾਰੇ ਬਹੁਤ ਜਿਆਦਾ ਜਾਣਕਾਰੀ ਆ ਰਹੀ ਹੈ ਅਤੇ ਹਰ ਪਾਸੇ ਫੈਲ ਗਈ ਹੈ। ਗਲਤ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਕੇ ਭਰੋਸੇਯੋਗ ਜਾਣਕਾਰੀ ਦਾ ਪਤਾ ਲਗਾਉਣਾ ਅਤੇ ਸਮਝਣਾ ਇੱਕ ਚੁਣੌਤੀ ਬਨ ਗਿਆ ਹੈ। ਇਸ ਚੁਣੌਤੀ ਨਾਲ ਸਿੱਝਣ ਲਈ ਕੋਵਿਡਗਿਆਨ ਨਾਮਕ ਇੱਕ ਬਹੁ-ਸੰਸਥਾਗਤ, ਬਹੁ-ਭਾਸ਼ਾਈ ਵਿਗਿਆਨ ਸੰਚਾਰ ਪਹਿਲ ਨੂੰ ਬਣਾਇਆ ਗਿਆ ਹੈ। ਇਹ ਉਪਰਾਲਾ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (ਟੀਆਈਐੱਫਆਰ) (TIFR), ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਏਸਸੀ) (IISc), ਅਤੇ ਟਾਟਾ ਮੈਮੋਰੀਅਲ ਸੈਂਟਰ (ਟੀਐਮਸੀ) (TMC) ਦੀ ਸਾਂਝੀ ਦਿਮਾਗ਼ੀ ਸੋਚ ਹੈ। ਵਿਗਿਆਨ ਪ੍ਰਸਾਰ, ਇੰਡੀਆਬਾਇਓਸਾਇੰਸ , ਅਤੇ ਬੈਂਗਲੁਰੂ ਲਾਈਫ ਸਾਇੰਸ ਕਲੱਸਟਰ (ਬੀਐਲਆਈਐਸਸੀ (BLiSC), ਜਿਸ ਵਿੱਚ ਐਨਸੀਬੀਐਸ-ਟੀਆਈਐੱਫਆਰ (NCBS-TIFR) ਤੋਂ ਇਲਾਵਾ ਇਨਐਸਟੀਈਐਮ (InSTEM) ਅਤੇ ਸੀ-ਸੀਏਐਮਪੀ (C-CAMP) ਸ਼ਾਮਲ ਹਨ) ਇਸ ਉਪਰਾਲੇ ਦੇ ਹੋਰ ਪ੍ਰਮੁੱਖ ਸਾਥੀ ਹਨ। ਕੋਵਿਡਗਿਆਨ ਵੈਬਸਾਈਟ (https://covid-gyan.in) ਦੀ ਸ਼ੁਰੂਆਤ ਇਸ ਪਹਿਲ ਦਾ ਨਤੀਜਾ ਹੈ।
 
 

Infographics that address rumours and provide factual data can be found on the site.
ਵਿਗਿਆਨੀ ਕੋਵਿਡਗਿਆਨ ਬਾਰੇ ਬੋਲਦੇ ਹਨ:

ਇਸ ਪਹਿਲਕਦਮੀ ਦਾ ਤਾਲਮੇਲ ਬੰਗਲੌਰ ਦੇ ਇੰਟਰਨੈਸ਼ਨਲ ਸੈਂਟਰ ਫਾਰ ਥੀਓਰੈਟਿਕਲ ਸਾਇੰਸ (ਆਈਸੀਟੀਐਸ) (ICTS) ਦੇ ਕੇਂਦਰੀ ਡਾਇਰੈਕਟਰ ਪ੍ਰੋਫ਼ੈਸਰ ਰਾਜੇਸ਼ ਗੋਪਕੁਮਾਰ ਕਰ ਰਹੇ ਹਨ। ਗੋਪਾਕੁਮਾਰ ਦੇ ਅਨੁਸਾਰ, ਕੋਵਿਡਗਿਆਨ ਪਹਿਲਕਦਮੀ ਦਾ ਉਦੇਸ਼, "ਵਿਗਿਆਨਕ ਤੌਰ ਤੋਂ ਭਰੋਸੇਯੋਗ ਅਤੇ ਪ੍ਰਮਾਣਿਕ ​ਕੋਵਿਡ-੧੯ ਸੰਬੰਧਿਤ ਸਮੱਗਰੀ ਅਤੇ ਸਰੋਤਾਂ ਨੂੰ ਬਣਾਉਣਾ, ਸੰਗਠਿਤ ਅਤੇ ਸੰਚਾਰ ਕਰਨਾ ਹੈ।" ਉਹ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਇਸ ਸਮੱਗਰੀ ਦਾ ਮੁੱਖ ਸਰੋਤ ਆਮ ਨਾਗਰਿਕ ਦੇ ਨਾਲ-ਨਾਲ ਵਿਗਿਆਨਕ ਤੌਰ 'ਤੇ ਹੋਈ ਵਿਕਾਸ ਦੀ ਜਾਨਕਾਰੀ ਰੱਖਣੀ ਚਾਹੁੰਨ ਵਾਲੇ ਉਤਸੁਕ ਲੋਕ ਵੀ ਹਨ।

ਨੈਸ਼ਨਲ ਸੈਂਟਰ ਫਾਰ ਬਾਇਓਲੋਜ਼ਿਕਲ ਸਾਇੰਸ (ਐਨਸੀਬੀਐਸ) (NCBS) ਦੇ ਸੈਂਟਰ ਡਾਇਰੈਕਟਰ, ਪ੍ਰੋਫੈਸਰ ਸੱਤਿਆਜੀਤ ਮੇਅਰ ਇਸ ਗੱਲ ਤੇ ਜ਼ੋਰ ਦਿੰਦੇ ਹਨ ਕੀ ਐਨਸੀਬੀਐਸ ਵਾਇਰਸਾਂ ਤੋਂ ਲੈ ਕੇ ਵਾਤਾਵਰਣ ਪ੍ਰਣਾਲੀ, ਜਿਸ ਵਿੱਚ ਅਸੀਂ ਰਹਿੰਦੇ ਹਾਂ, ਤੱਕ ਜੀਵ ਵਿਗਿਆਨ ਦੇ ਸਾਰੇ ਪੈਮਾਨਿਆਂ ਦਾ ਅਧਿਐਨ ਕਰਨ ਵਿਚ ਮਹਾਰਤ, ਗਿਆਨ ਅਤੇ ਤਜ਼ਰਬਾ ਰੱਖਦਾ ਹੈ। ਉਹ ਅੱਗੇ ਕਹਿੰਦੇ ਹਨ ਕੀ ਕੋਵਿਡ-੧੯ ਸੰਕਟ ਦੇ ਸਮੇਂ, ਇਹ ਵਿਸ਼ੇਸ਼ ਤੌਰ 'ਤੇ ਮਹੱਤਵਪੂਰਣ ਹੈ ਕਿ ਅਸੀਂ ਜੀਵ ਸੰਸਾਰ ਬਾਰੇ ਸਾਡੀ ਡੂੰਘੀ ਵਿਗਿਆਨਕ ਸਮਝ ਦੀ ਵਰਤੋਂ ਆਪਣੀ ਸਥਿਤੀ ਬਾਰੇ ਵਧੇਰੇ ਸੰਪੂਰਨ ਨਜ਼ਰੀਆ ਪ੍ਰਦਾਨ ਕਰਨ ਲਈ ਕਰੀਏ, ਅਤੇ ਇਸ ਸੰਕਟ ਦੇ ਢੁਕਵੇਂ ਹੱਲ ਦੀ ਭਾਲ ਕਰਿਏ। 

ਟੀਆਈਐਫਆਰ-ਮੁਬਈ ਵਿਗਿਆਨ ਸੰਚਾਰ ਪਹਿਲਕਦਮੀ ਚਾਹ ਅਤੇ ਕਿਉਂ? ਦੀ ਅਗਵਾਈ ਕਰਨ ਵਾਲੇ ਪ੍ਰੋ. ਅਰਨਬ ਭੱਟਾਚਾਰੀਆ ਕਹਿੰਦੇ ਹਨ ਕਿ ਕੋਵਿਡ-੧੯ ਬਾਰੇ ਬਹੁਤ ਜ਼ਿਆਦਾ ਆਈ ਗਲਤ ਜਾਣਕਾਰੀ ਤੋਂ ਬਚਣ ਲਈ ਵਿਗਿਆਨ 'ਤੇ ਅਧਾਰਤ ਭਰੋਸੇਯੋਗ ਜਾਣਕਾਰੀ ਦੀ ਜ਼ਰੂਰੀ ਲੋੜ ਹੈ। ਇਹ ਸਮਾਂ ਸਾਨੂੰ ਇਹ ਮਹਿਸੂਸ ਕਰਨ ਲਈ ਮਜਬੂਰ ਕਰਦਾ ਹੈ ਕਿ, ਮੌਸਮੀ ਤਬਦੀਲੀ ਦੇ ਸਮਾਨ, ਵਿਗਿਆਨ ਦੀ ਅਣਦੇਖੀ ਕਰਨ ਨਾਲ ਵਿਸ਼ਵ-ਵਿਆਪੀ ਪੱਧਰ ਤੇ ਮੁਸ਼ਕਲਾਂ ਤੇਜ਼ੀ ਨਾਲ ਵੱਧ ਸਕਦੀਆਂ ਹਨ। ਭਾਰਤ ਦੇ ਵਿਗਿਆਨੀਆਂ ਦੇ ਤਾਲਮੇਲ ਨਾਲ ਕੋਵਿਡਗਿਆਨ ਨੂੰ ਭਾਰਤ ਦੀ ਕਈ ਬੋਲੀਆਂ ਵਿੱਚ ਬਣਾਉਣ ਦੀ ਕੋਸ਼ਿਸ਼ ਹੈ। 

ਟੀਆਈਐਫਆਰ-ਹੈਦਰਾਬਾਦ ਦੇ ਸੈਂਟਰ ਡਾਇਰੈਕਟਰ ਪ੍ਰੋ ਵੀ ਚੰਦਰਸ਼ੇਖਰ ਨੇ ਇਸ ਜ਼ਰੂਰੀ ਗੱਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੋਵਿਡ-੧੯ ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰਭਾਵਤ ਕਰ ਰਹੀ ਹੈ, ਅਜਿਹੀ ਸਥਿਤੀ ਵਿੱਚ ਵਿਗਿਆਨਕ ਭਾਈਚਾਰੇ ਨੂੰ ਮਿਲ ਕੇ ਕਈ ਉਦੇਸ਼ਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ। ਇਸ ਲਈ, ਟੀਆਈਐਫਆਰ-ਹੈਦਰਾਬਾਦ ਦੇ ਵਿਗਿਆਨੀ ਇਸ ਯਤਨ ਪ੍ਰਤੀ ਕਈ ਹੋਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। 

ਮੁੰਬਈ ਵਿੱਚ ਹੋਮੀ ਭਾਭਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ (ਐਚਬੀਸੀਐਸਈ) (HBCSE) ਦੇ ਸੈਂਟਰ ਡਾਇਰੈਕਟਰ ਪ੍ਰੋ ਕੇ ਸੁਬਰਾਮਨੀਅਮ ਨੇ ਜ਼ਿਕਰ ਕੀਤਾ ਕਿ ਇਸ ਕੋਵਿਡਗਿਆਨ ਪਹਿਲਕਦਮ ਵਿੱਚ ਭਾਈਵਾਲ ਸੰਸਥਾਵਾਂ ਵਿੱਚ ਵਿਗਿਆਨਕ ਖੋਜ, ਵਿਗਿਆਨ ਸੰਚਾਰ ਅਤੇ ਵਿਗਿਆਨ ਦੀ ਸਿੱਖਿਆ ਦੀਆਂ ਭਿੰਨ ਸੰਸਥਾਵਾਂ ਹਨ। ਇਸ ਸਾਂਝੇ ਸਮਰੱਥਾ ਦੀ ਵਰਤੋਂ ਆਮ ਲੋਕਾਂ ਅਤੇ ਵੱਖਰੀ ਭੂਮਿਕਾਵਾਂ ਵਿੱਚ ਮਹਾਂਮਾਰੀ ਦੇ ਵਿਰੁੱਧ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਲਈ ਪ੍ਰਮਾਣਿਕ ​​ਅਤੇ ਭਰੋਸੇਮੰਦ ਜਾਣਕਾਰੀ ਲਿਆਉਣ ਲਈ ਕੀਤੀ ਜਾ ਸਕਦੀ ਹੈ। ਉਹ ਉਜਾਗਰ ਕਰਦੇ ਹਨ ਕਿ ਭਰੋਸੇਮੰਦ ਵਿਗਿਆਨਕ ਜਾਣਕਾਰੀ ਦਾ ਸਥਾਨਕਰਨ ਕਰਨਾ ਬਹੁਤ ਮਹੱਤਵਪੂਰਨ ਹੈ, ਜੋ ਕਿ ਭਾਰਤੀ ਸਥਿਤੀਆਂ ਦੀ ਵਿਅਕਤੀਗਤ ਗੁੰਝਲਤਾ ਨੂੰ ਧਿਆਨ ਵਿੱਚ ਰੱਖਦਾ ਹੋਵੇ। 

ਕੋਵਿਡਗਿਆਨ ਦੀ ਜ਼ਰੂਰਤ ਨੂੰ ਦਰਸਾਉਂਦੇ ਹੋਏ ਸਿਧਾਂਤਕ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਮੋਲ ਦਿਗ਼ ਕਹਿੰਦੇ ਹਨ ਕਿ ਕੋਵਿਡ-੧੯ ਕਿਸੇ ਨਾ ਕਿਸੇ ਰੂਪ ਵਿਚ ਹਰੇਕ ਵਿਅਕਤੀ ਨੂੰ ਪ੍ਰਭਾਵਤ ਕਰ ਰਹੀ ਹੈ, ਅਤੇ ਇਸਦੇ ਵਿਰੁੱਧ ਲੜਾਈ ਡਾਕਟਰੀ ਦੇ ਨਾਲ-ਨਾਲ ਸਮਾਜਿਕ ਪੱਧਰ 'ਤੇ ਵੀ ਹੋਵੇਗੀ। ਇਹੀ ਕਾਰਨ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਕ ਅਜਿਹੀ ਭਾਸ਼ਾ ਵਿਚ ਭਰੋਸੇਯੋਗ ਜਾਣਕਾਰੀ ਦੀ ਪਹੁੰਚ ਹੋਣੀ ਚਾਹੀਦੀ ਹੈ ਜੋ ਉਹ ਚੰਗੀ ਤਰ੍ਹਾਂ ਸਮਝਦੇ ਹਨ। ਉਹ ਮੰਨਦੇ ਹਨ ਕਿ ਕੋਵਿਡਗਿਆਨ ਵੱਧ ਤੋਂ ਵੱਧ ਭਾਰਤੀ ਬੋਲੀਆਂ ਵਿਚ ਸਰੋਤ ਉਪਲੱਬਧ ਕਰਵਾਏਗਾ, ਤਾਂ ਜੋ ਵਿਗਿਆਨ ਦੇ ਨਾਲ-ਨਾਲ ਸਿਹਤ ਅਤੇ ਤੰਦਰੁਸਤੀ ਲਈ ਮਾਰਗ ਦਰਸ਼ਨ ਸੰਭਵ ਤੌਰ 'ਤੇ ਵਿਸ਼ਾਲ ਸਰੋਤਿਆਂ ਤਕ ਪਹੁੰਚ ਸਕੇ।   

ਇੰਡੀਆਬਾਇਓਸਾਇੰਸ (IndiaBioScience) ਦੇ ਕਾਰਜਕਾਰੀ ਡਾਇਰੈਕਟਰ ਡਾ. ਸਮਿਤਾ ਜੈਨ ਨੇ ਕਿਹਾ ਕਿ ਕੌਵਿਡਗਿਆਨ ਸਹਿਭਾਗੀ ਸੰਸਥਾਵਾਂ ਦੇ ਖੋਜਕਰਤਾਵਾਂ ਦੁਆਰਾ ਵਿਕਸਤ ਕੀਤੀ ਗਈ ਹੈ ਜਾਂ ਵੈੱਬ ਤੋਂ ਤਿਆਰ ਕੀਤੀ ਗਈ ਪ੍ਰਮਾਣਿਤ ਜਾਣਕਾਰੀ ਲਿਆਉਣ ਦਾ ਯੱਤਨ ਹੈ। ਇੰਡੀਆਬਾਇਓਸਾਇੰਸ ਆਪਣੀ ਵੈਬਸਾਈਟ ਰਾਹੀਂ ਹਮੇਸ਼ਾਂ ਦਿਲਚਸਪ ਅਤੇ ਤਾਜ਼ਾ ਖ਼ਬਰਾਂ, ਕਾਲਮਾਂ ਅਤੇ ਲੇਖਾਂ ਨੂੰ ਆਪਣੇ ਪਾਠਕਾਂ ਲਈ ਲੈ ਕੇ ਆਇਆ ਹੈ ਅਤੇ ਹੁਣ ਸੰਕਟ ਦੇ ਇਸ ਸਮੇਂ ਦੌਰਾਨ ਕੌਵਿਡਗਿਆਨ ਦੇ ਸਹਿਭਾਗੀ ਸੰਸਥਾਵਾਂ ਦੇ ਨਾਲ ਬਹੁਤ ਜ਼ਿਆਦਾ ਦਰਸ਼ਕਾਂ ਨੂੰ ਉੱਤਮ ਸੰਭਾਵਤ ਸਮੱਗਰੀ ਪ੍ਰਦਾਨ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹੈ।

ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੁਰੂ ਦੇ ਸੰਚਾਰ ਵਿਭਾਗ ਦੇ ਦਫਤਰ ਤੋਂ ਪ੍ਰੋਫੈਸਰ ਕੌਸ਼ਲ ਵਰਮਾ ਨੇ ਇਹ ਸਿੱਟਾ ਕੱਡੀਆ ਕਿ ਕੋਵਿਡਗਿਆਨ ਇਕ ਸਮੇਂ ਸਿਰ ਬਨਿਆ ਪੋਰਟਲ ਹੈ ਜੋ ਕੋਵਿਡ-੧੯ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਾ ਭਰੋਸੇਯੋਗ ਅਤੇ ਭਰੋਸੇਮੰਦ ਸਰੋਤ ਬਣ ਜਾਵੇਗਾ।  

ਪ੍ਰੋ ਰਾਜੇਸ਼ ਗੋਪਕੁਮਾਰ ਨੇ ਵਿਗਿਆਨੀਆਂ ਦੀ ਦੋਹਰੀ ਭੂਮਿਕਾ ਉੱਤੇ ਹੋਰ ਜੋਰ ਦਿੱਤਾ, ਜੋ ਵਰਤਮਾਨ ਸੰਕਟ ਵਿਚ ਟੀਕੇ-ਇਲਾਜ਼ ਦੀ ਖੋਜ ਅਤੇ ਵਿਗਿਆਨ ਦੁਆਰਾ ਦੱਸੇ ਗਏ ਨੀਤੀਗਤ ਉਪਾਏ ਬਨਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਕਦਮਾਂ ਦਾ ਤਰਕ ਆਮ ਲੋਕਾਂ ਲਈ ਸਪੱਸ਼ਟ ਨਹੀਂ ਹੋ ਸਕਦਾ ਅਤੇ ਇਸ ਕਰਕੇ ਇਹ ਵਿਗਿਆਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਨੂੰ ਅਸਾਨ ਤਰੀਕੇ ਨਾਲ ਸਮਝਾਇਆ ਜਾਵੇ। ਕੋਵਿਡਗਿਆਨ ਪਹਿਲ ਪ੍ਰਭਾਵਸ਼ਾਲੀ ਹੋਣ ਲਈ ਟੀਆਈਐੱਫਆਰ, ਅਤੇ ਹੋਰ ਸਹਿਭਾਗੀ ਸੰਸਥਾਵਾਂ ਵਿੱਚ ਵਿਗਿਆਨੀਆਂ ਅਤੇ ਸੰਚਾਰੀਆਂ ਨੂੰ ਇੱਕਠੇ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ| 

ਕੋਵਿਡਗਿਆਨ ਦੀ ਵੈਬਸਾਈਟ ਵਿਚ ਸੰਖੇਪ ਜਾਣਕਾਰੀ ਵਾਲੇ ਵੀਡਿਓ, ਪੋਸਟਰ ਅਤੇ ਇਨਫੋਗ੍ਰਾਫਿਕਸ, ਅਕਸਰ ਪੁੱਛੇ ਜਾਣ ਵਾਲੇ ਸਵਾਲ, ਮਿਥਬਸਟਰ (ਭੁਲੇਖਾ ਦੂਰ ਕਰਨ ਵਾਲੀ ਜਾਣਕਾਰੀ) ਅਤੇ ਲੇਖ ਸ਼ਾਮਲ ਹਨ, ਜਿਨ੍ਹਾਂ ਨੂੰ ਕਈ ਭਾਰਤੀ ਬੋਲਿਆਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਕੁਝ ਦਿਨਾਂ ਵਿੱਚ ਹੋਰ ਅਤੇ ਹੋਰ ਜਿਆਦਾ ਭਾਸ਼ਾਈ ਸਮਗਰੀ ਲਈ ਵੈਬਸਾਈਟ ਵੇਖੋ। 

ਵੈਬਸਾਈਟ: https://covid-gyan.in (https://covid-gyan.in)
ਵੀਡੀਓ ੧੨ ਭਾਸ਼ਾਵਾਂ ਵਿੱਚ: https://covid-gyan.in/videos (https://covid-gyan.in/videos)
ਸੰਪਰਕ ਈ-ਮੇਲ: contact@covid-gyan.in (mailto: contact@covid-gyan.in)